MemberShip Form

Thursday, January 27

..ਇੱਕ ਵਾਰ ਆਪਣੀਆਂ ਨਿਜੀ ਲੜਾਈਆਂ ਛੱਡ ਕੇ ਸਾਰੇ ਮੈਨੂ ਮਿਲ ਜਾਓ .......

ਮੇਰਾ ਇੱਕ ਰਿਸ਼ਤੇਦਾਰ ਜੋ ਕੇ ਕੁਛ ਬਿਮਾਰੀ ਦੇ ਕਾਰਣ ਤਕਰੀਬਨ 2 ਕੁ ਹਫਤਿਆਂ ਤੋਂ ਹਸਪਤਾਲ ਚ ਸੀ ਮੈਂ ਵੀ 1 ਵਾਰ ਉਸਦਾ ਪਤਾ ਲੈਣ ਚਲਾ ਗਿਆ ਤੇ ਦੇਖਿਆ ਕੇ ਲੋਕਾਂ ਦੀ ਲਾਈਨ ਲਗੀ ਪਈ ਹੈ........ ਕੋਈ ਮਿਲਣ ਆ ਰਿਹਾ ਹੈ ਤੇ ਕੋਈ ਮਿਲ ਕੇ ਜਾ ਰਿਹਾ ਹੈ .....ਮੈਂ ਆਪਣੇ ਮਰੀਜ ਕੋਲ ਜਾ ਕੇ ਜਦ ਬੈਠਾ ਤਾਂ ਮੇਰੀ ਨਜਰ ਇਕ ਦੂਰ ਕੋਨੇ ਚ ਲੱਗੇ ਹੋਏ ਬੈਡ ਤੇ ਗਈ ..... ਜੋ ਮਰੀਜ ਦੇਖਣ ਵਿਚ ਵੀ ਸਬ ਤੋਂ ਜਿਆਦਾ ਬੀਮਾਰ ਲੱਗ ਰਿਹਾ ਸੀ ਪਰ......ਹੈਰਾਨੀ ਵਾਲੀ ਗੱਲ ਇਹ ਸੀ ਕੇ ਉਸ ਕੋਲ ਉਸਦੀ ਦੇਖਭਾਲ ਲਈ ਵੀ ਕੋਈ ਨਹੀਂ ਸੀ ਤੇ ਨਾਂ ਹੀ ਕੋਈ ਨਰਸ ਜਾਂ ਡਾਕਟਰ ਉਸ ਨੂੰ ਦੇਖਣ ਜਾ ਰਹੇ ਸੀ ਮੈਂ ਦੂਰ ਬੈਠਾ ਦੇਖ ਰਿਹਾ ਸੀ ਉਸਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਮੇਰਾ ਪੂਰਾ ਧਿਆਨ ਉਸ ਵੱਲ ਲੱਗਾ ਹੋਇਆ ਸੀ ਅਚਾਨਕ ਹੀ ਉਸਦਾ ਧਿਆਨ ਵੀ ਮੇਰੇ ਵੱਲ ਪਿਆ ਤੇ ਦੇਖਦੇ ਹੀ ਥੋੜਾ ਜਿਹਾ ਮੁਸਕਰਾ ਪਿਆ ਪਰ ਉਸਦੀ ਉਹ ਮੁਸਕਰਾਹਟ ਪਤਾ ਨਹੀਂ ਕੀ ਕਿਹ ਰਹੀ ਸੀ ਤੇ ਇੰਨੇ ਵਿਚ ਹੀ ਮੇਰੇ ਦੋਸਤ ਨੇ ਮੈਨੂੰ ਕਿਹਾ ਕੇ ਯਾਰ ਆਪਣੇ ਮਰੀਜ ਨੂੰ ਮਿਲੋ ਫਿਰ ਚਲਿਏ .......ਪਰ ਮੈਂ ਸਮਝ ਨਹੀਂ ਪਾ ਰਿਹਾ ਸੀ ਕੇ ਇਹ ਕਿਵੇਂ ਹੋ ਸਕਦਾ ਕੇ ਇਸ ਦਾ ਕੋਈ ਵੀ ਹਾਲਚਾਲ ਲੈਣ ਵਾਲਾ ਨਾਂ ਹੋਵੇ...........ਪਰ ਫਿਰ ਵੀ ਮੈਂ ਆਪਣੇ ਦੋਸਤ ਦੀ ਗੱਲ ਸੁਣ ਕੇ ਆਪਣੇ ਮਰੀਜ ਦਾ ਹਾਲ ਚਾਲ ਪੁਛਣ ਲੱਗ ਗਿਆ ਪਰ...... ਧਿਆਨ ਮੇਰਾ ਉਥੇ ਹੀ ਸੀ ਮੈਂ ਕਾਫੀ ਕੋਸ਼ਿਸ਼ ਕਰ ਕੇ ਪੁਛ ਹੀ ਲਿਆ ਉਥੇ ਦੇ ਇੱਕ ਡਾਕਟਰ ਕੋਲੋਂ............ਕੀ ਗੱਲ ਡਾਕਟਰ ਸਾਹਿਬ ਉਸ ਆਖਿਰ ਵਾਲੇ ਬੈਡ ਤੇ ਜੋ ਮਰੀਜ ਹੈ ਉਸਨੂੰ ਕੀ ਤਕਲੀਫ਼ ਹੈ ......ਤਾਂ ਡਾਕਟਰ ਕਹਿੰਦਾ ਤੁਸੀਂ ਉਨਾਂ ਦੇ ਨਾਲ ਆਏ ਹੋ .....ਤੇ ਮੈਂ ਕਿਹਾ ਨਹੀਂ ਜੀ ...ਤੇ ਅੱਗੋਂ ਜਵਾਬ ਦੇਂਦਾ ..ਉਹ ਜੋ ਅਖੀਰ ਵਾਲੇ ਬੈਡ ਤੇ ਮਰੀਜ ਹੈ ਉਹ ਅੱਜ ਆਪਣੇ ਆਖਰੀ ਮੁਕਾਮ ਤੇ ਹੈ ਕਿਸੇ ਟਾਈਮ ਇਹ ਬੋਹਤ ਹੀ ਤੰਦਰੁਸਤ ਸੀ ਹਰ ਕਿਸੇ ਦੀ ਮਦਦ ਕਰਦਾ ਸੀ ਚਾਹੇ ਕੋਈ ਵੀ ਹੋਵੇ ਹਰ ਕਿਸੇ ਨੂੰ ਪਿਆਰ ਵੰਡਦਾ ਸੀ ਕਿਸੇ ਤੇ ਜੁਲਮ ਨਾ ਕਰਦਾ ਸੀ ਤੇ ਜੁਲਮ ਹੋਣ ਵੀ ਨਹੀਂ ਦੇਂਦਾ ਸੀ ਪਰ ..........ਅੱਜ ਇਸਦੀ ਜੋ ਹਾਲਤ ਹੈ ਉਹ ਤੁਹਾਡੇ ਸਾਹਮਣੇ ਹੈ ਕੋਈ ਇਸਦਾ ਪਤਾ ਲੈਣ ਵੀ ਨਹੀਂ ਆਉਂਦਾ .... ਵੱਡੇ ਡਾਕਟਰ ਤਾਂ ਕਹਿੰਦੇ ਹਨ ਕੇ ਇਸਦਾ ਇਲਾਜ ਹੁਣ ਨਾ ਮੁਮਕਿਨ ਹੈ ਕਈ ਵਾਰ ਤਾਂ ਇਵੇਂ ਹੁੰਦਾ ਹੈ ਕੇ ਡਾਕਟਰ ਵੀ ਇਸਨੂੰ ਖਤਮ ਸਮਝ ਲੇਂਦੇ ਹਨ ਪਰ....... ਅਚਾਨਕ ਹੀ ਸਾਹ ਚਲਣ ਲੱਗ ਪੈਂਦਾ ਹੈ.......... ਕੁਛ ਦਿਨ ਪਹਿਲਾ ਕੁਛ ਲੋਕ ਆਏ ਸੀ ਇਸਨੂੰ ਦੇਖਣ........... ਚੰਗੇ ਠਾਠ ਬਾਠ ਵਾਲੇ ਜਾਪਦੇ ਸਨ ਪਰ...... ਪਤਾ ਨਹੀਂ ਕਿਉਂ ਉਨਾਂ ਨੂੰ ਦੇਖਦੇ ਹੀ ਇਸਨੇ ਮੁੰਹ ਘੁਮਾ ਲਿਆ ਤੇ ਕੋਈ ਗੱਲ ਨਾਂ ਕੀਤੀ ਉਹ ਲੋਕ ਕੁਛ ਫਲ ਵੀ ਲੈ ਕੇ ਆਏ ਸੀ ਪਰ ਉਨਾਂ ਦੇ ਜਾਂਦੇ ਹੀ ਇਸਨੇ ਉਹ ਫਲ ਵੀ ਕੂੜੇ ਵਾਲੀ ਬਾਲ੍ਟੀ ਚ ਸੁੱਟ ਦਿਤੇ .....ਉਨਾਂ ਦੇ ਜਾਣ ਤੋਂ ਬਾਅਦ ਵਿਚ ਜਦ ਅਸੀਂ ਪੁਛਿਆ ਤਾਂ ਪਹਿਲਾਂ ਤਾਂ ਰੋ ਪਿਆ ਤੇ ਬਾਦ ਚ ਬੜੇ ਦੁਖੀ ਦਿਲ ਨਾਲ ਕਹਿੰਦਾ......... ਇਨਾਂ ਕਰਕੇ ਮੈਂ ਆਪਣਾ ਸਬ ਕੁਛ ਲੂਟਾ ਦਿਤਾ ਪਰ ਅੱਜ ਮੇਰੀ ਇਸ ਹਾਲਤ ਦੇ ਕੁਛ ਦੋਸ਼ੀ ਇਹ ਵੀ ਨੇ ਜੋ ਆਪਣੇ ਨਿਜੀ ਸਵਾਰਥ ਖਾਤਿਰ ਮੈਨੂੰ ਉਨਾਂ ਦੁਸ਼ਮਣਾ ਕੋਲ ਵੇਚ ਗਏ ਜੋ ਮੇਰੀ ਦਲੀਲ ਤੋਂ ਥਰ ਥਰ ਕੰਬਦੇ ਸਨ ਹੁਣ ਦੀ ਜੋ ਹਾਲਤ ਹੈ ਇਹ ਦੇਖ ਕੇ ਮੈਨੂੰ ਨਹੀਂ ਲਗਦਾ ਕੇ ਜਿਆਦਾ ਦੇਰ ਜਿਉਂਦਾ ਰਹੇ ...............ਮੈਨੂ ਉਸ ਡਾਕਟਰ ਦੇ ਮੂੰਹੋ ਨਿਕਲੀ ਹੋਈ ਇੱਕ ਇੱਕ ਗੱਲ ਸੂਲ ਜਾਪ ਰਹੀ ਸੀ ਤੇ ਪਤਾ ਨਹੀਂ ਕਿਉਂ ਇੰਝ ਲੱਗ ਰਿਹਾ ਸੀ ਕੇ ਮੈਂ ਇਸ ਨੂੰ ਮਰਦੇ ਦੇਖ ਨਹੀਂ ਸਕਦਾ ਹੁਣ ਦਿਲ ਇਹ ਕਿਹ ਰਿਹਾ ਕੇ ਕਿਸੇ ਵੀ ਤਰੀਕੇ ਇਸਨੂੰ ਬਚਾ ਲਵਾਂ ...........................ਹੁਣ ਮੇਰੇ ਕੋਲੋਂ ਉਸਦੀ ਇਹ ਹਾਲਤ ਦੇਖੀ ਨਹੀਂ ਜਾ ਰਹੀ ਸੀ ਪਰ ਜਿਵੇਂ ਹੀ ਮੈਂ ਉਸ ਕੋਲ ਜਾਣਾ ਚਾਹਿਆ ਤਾਂ ਉਸ ਆਪ ਮੈਨੂੰ ਆਪਣੀ ਗਲਵਕੜੀ ਚ ਲੈ ਲਿਆ ਤੇ ਆਖਦਾ............ ਤੈਨੂੰ ਅੱਜ ਟਾਈਮ ਲੱਗਾ .........................ਚੱਲ ਖੈਰ ਹੈ ਤੂੰ ਆ ਗਿਆ ..........ਮੇਰੇ ਬਾਕੀ ਦੇ ਪੁਤਰਾਂ ਨੂੰ ਕਿਹ ਦੇਈਂ ਕੇ ਮੈਂ ਉਨਾਂ ਨੂੰ ਬੜਾ ਯਾਦ ਕਰਦਾ ਆ .....ਇੱਕ ਵਾਰ ਆਪਣੀਆਂ ਨਿਜੀ ਲੜਾਈਆਂ ਛੱਡ ਕੇ ਸਾਰੇ ਮੈਨੂ ਮਿਲ ਜਾਓ .................ਇਨੇਂ ਕਹਿੰਦੇ ਹੀ ਉਸਦੇ ਸਾਹ ਫਿਰ ਉਖੜਨ ਲੱਗ ਪਏ ਤੇ ਮੈਂ ਵੀ ਆਪਣੇ ਹੰਝੂਆਂ ਤੇ ਕਾਬੂ ਨਾ ਰਖ ਪਾਇਆ ਤੇ ਉਸ ਦਾ ਸਾਹਮਣਾ ਵੀ ਨਾ ਕਰ ਪਾਇਆ..... ਪਰ....... ਬਾਹਰ ਨਿਕਲਣ ਵੇਲੇ ਵੀ ਜਦ ਉਸ ਵੱਲ ਮੁੜ ਕੇ ਦੇਖਿਆ ਤਾਂ ਉਹ ਅਜੇ ਵੀ ਮੈਨੂੰ ਦੇਖ ਰਿਹਾ ਸੀ ਤੇ ਆਸ ਲਗਾਈ ਬੈਠਾ ਸੀ ਕੇ ਮੈਂ ਉਸ ਦਾ ਸੁਨੇਹਾ ਉਸਦੇ ਪੁਤਰਾਂ ਤੱਕ ਜਰੁਰ ਪੋਹਂਚਾ ਦੇਵਾਂਗਾ ...........
ਦਸੋ ਜੇ ਕੋਈ ਹੱਲ ਹੈ ਤਾਂ ਮੈਂ ਉਸਨੂੰ ਮਰਣ ਨਹੀਂ ਦੇਣਾ ਚਾਹੁੰਦਾ ..........................
ਤੁਹਾਨੂੰ ਵੀ ਬੇਨਤੀ ਹੈ ਕੇ ਇੱਕ ਵਾਰ ਪੁਤਰ ਹੋਣ ਦੇ ਨਾਤੇ ਜਰੁਰ ਮਿਲ ਆਓ ..................
ਸਤਪਾਲ ਸਿੰਘ ਦੁਗਰੀ
0091 -9356621001

1 comment: