MemberShip Form

Thursday, January 27

..ਇੱਕ ਵਾਰ ਆਪਣੀਆਂ ਨਿਜੀ ਲੜਾਈਆਂ ਛੱਡ ਕੇ ਸਾਰੇ ਮੈਨੂ ਮਿਲ ਜਾਓ .......

ਮੇਰਾ ਇੱਕ ਰਿਸ਼ਤੇਦਾਰ ਜੋ ਕੇ ਕੁਛ ਬਿਮਾਰੀ ਦੇ ਕਾਰਣ ਤਕਰੀਬਨ 2 ਕੁ ਹਫਤਿਆਂ ਤੋਂ ਹਸਪਤਾਲ ਚ ਸੀ ਮੈਂ ਵੀ 1 ਵਾਰ ਉਸਦਾ ਪਤਾ ਲੈਣ ਚਲਾ ਗਿਆ ਤੇ ਦੇਖਿਆ ਕੇ ਲੋਕਾਂ ਦੀ ਲਾਈਨ ਲਗੀ ਪਈ ਹੈ........ ਕੋਈ ਮਿਲਣ ਆ ਰਿਹਾ ਹੈ ਤੇ ਕੋਈ ਮਿਲ ਕੇ ਜਾ ਰਿਹਾ ਹੈ .....ਮੈਂ ਆਪਣੇ ਮਰੀਜ ਕੋਲ ਜਾ ਕੇ ਜਦ ਬੈਠਾ ਤਾਂ ਮੇਰੀ ਨਜਰ ਇਕ ਦੂਰ ਕੋਨੇ ਚ ਲੱਗੇ ਹੋਏ ਬੈਡ ਤੇ ਗਈ ..... ਜੋ ਮਰੀਜ ਦੇਖਣ ਵਿਚ ਵੀ ਸਬ ਤੋਂ ਜਿਆਦਾ ਬੀਮਾਰ ਲੱਗ ਰਿਹਾ ਸੀ ਪਰ......ਹੈਰਾਨੀ ਵਾਲੀ ਗੱਲ ਇਹ ਸੀ ਕੇ ਉਸ ਕੋਲ ਉਸਦੀ ਦੇਖਭਾਲ ਲਈ ਵੀ ਕੋਈ ਨਹੀਂ ਸੀ ਤੇ ਨਾਂ ਹੀ ਕੋਈ ਨਰਸ ਜਾਂ ਡਾਕਟਰ ਉਸ ਨੂੰ ਦੇਖਣ ਜਾ ਰਹੇ ਸੀ ਮੈਂ ਦੂਰ ਬੈਠਾ ਦੇਖ ਰਿਹਾ ਸੀ ਉਸਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਮੇਰਾ ਪੂਰਾ ਧਿਆਨ ਉਸ ਵੱਲ ਲੱਗਾ ਹੋਇਆ ਸੀ ਅਚਾਨਕ ਹੀ ਉਸਦਾ ਧਿਆਨ ਵੀ ਮੇਰੇ ਵੱਲ ਪਿਆ ਤੇ ਦੇਖਦੇ ਹੀ ਥੋੜਾ ਜਿਹਾ ਮੁਸਕਰਾ ਪਿਆ ਪਰ ਉਸਦੀ ਉਹ ਮੁਸਕਰਾਹਟ ਪਤਾ ਨਹੀਂ ਕੀ ਕਿਹ ਰਹੀ ਸੀ ਤੇ ਇੰਨੇ ਵਿਚ ਹੀ ਮੇਰੇ ਦੋਸਤ ਨੇ ਮੈਨੂੰ ਕਿਹਾ ਕੇ ਯਾਰ ਆਪਣੇ ਮਰੀਜ ਨੂੰ ਮਿਲੋ ਫਿਰ ਚਲਿਏ .......ਪਰ ਮੈਂ ਸਮਝ ਨਹੀਂ ਪਾ ਰਿਹਾ ਸੀ ਕੇ ਇਹ ਕਿਵੇਂ ਹੋ ਸਕਦਾ ਕੇ ਇਸ ਦਾ ਕੋਈ ਵੀ ਹਾਲਚਾਲ ਲੈਣ ਵਾਲਾ ਨਾਂ ਹੋਵੇ...........ਪਰ ਫਿਰ ਵੀ ਮੈਂ ਆਪਣੇ ਦੋਸਤ ਦੀ ਗੱਲ ਸੁਣ ਕੇ ਆਪਣੇ ਮਰੀਜ ਦਾ ਹਾਲ ਚਾਲ ਪੁਛਣ ਲੱਗ ਗਿਆ ਪਰ...... ਧਿਆਨ ਮੇਰਾ ਉਥੇ ਹੀ ਸੀ ਮੈਂ ਕਾਫੀ ਕੋਸ਼ਿਸ਼ ਕਰ ਕੇ ਪੁਛ ਹੀ ਲਿਆ ਉਥੇ ਦੇ ਇੱਕ ਡਾਕਟਰ ਕੋਲੋਂ............ਕੀ ਗੱਲ ਡਾਕਟਰ ਸਾਹਿਬ ਉਸ ਆਖਿਰ ਵਾਲੇ ਬੈਡ ਤੇ ਜੋ ਮਰੀਜ ਹੈ ਉਸਨੂੰ ਕੀ ਤਕਲੀਫ਼ ਹੈ ......ਤਾਂ ਡਾਕਟਰ ਕਹਿੰਦਾ ਤੁਸੀਂ ਉਨਾਂ ਦੇ ਨਾਲ ਆਏ ਹੋ .....ਤੇ ਮੈਂ ਕਿਹਾ ਨਹੀਂ ਜੀ ...ਤੇ ਅੱਗੋਂ ਜਵਾਬ ਦੇਂਦਾ ..ਉਹ ਜੋ ਅਖੀਰ ਵਾਲੇ ਬੈਡ ਤੇ ਮਰੀਜ ਹੈ ਉਹ ਅੱਜ ਆਪਣੇ ਆਖਰੀ ਮੁਕਾਮ ਤੇ ਹੈ ਕਿਸੇ ਟਾਈਮ ਇਹ ਬੋਹਤ ਹੀ ਤੰਦਰੁਸਤ ਸੀ ਹਰ ਕਿਸੇ ਦੀ ਮਦਦ ਕਰਦਾ ਸੀ ਚਾਹੇ ਕੋਈ ਵੀ ਹੋਵੇ ਹਰ ਕਿਸੇ ਨੂੰ ਪਿਆਰ ਵੰਡਦਾ ਸੀ ਕਿਸੇ ਤੇ ਜੁਲਮ ਨਾ ਕਰਦਾ ਸੀ ਤੇ ਜੁਲਮ ਹੋਣ ਵੀ ਨਹੀਂ ਦੇਂਦਾ ਸੀ ਪਰ ..........ਅੱਜ ਇਸਦੀ ਜੋ ਹਾਲਤ ਹੈ ਉਹ ਤੁਹਾਡੇ ਸਾਹਮਣੇ ਹੈ ਕੋਈ ਇਸਦਾ ਪਤਾ ਲੈਣ ਵੀ ਨਹੀਂ ਆਉਂਦਾ .... ਵੱਡੇ ਡਾਕਟਰ ਤਾਂ ਕਹਿੰਦੇ ਹਨ ਕੇ ਇਸਦਾ ਇਲਾਜ ਹੁਣ ਨਾ ਮੁਮਕਿਨ ਹੈ ਕਈ ਵਾਰ ਤਾਂ ਇਵੇਂ ਹੁੰਦਾ ਹੈ ਕੇ ਡਾਕਟਰ ਵੀ ਇਸਨੂੰ ਖਤਮ ਸਮਝ ਲੇਂਦੇ ਹਨ ਪਰ....... ਅਚਾਨਕ ਹੀ ਸਾਹ ਚਲਣ ਲੱਗ ਪੈਂਦਾ ਹੈ.......... ਕੁਛ ਦਿਨ ਪਹਿਲਾ ਕੁਛ ਲੋਕ ਆਏ ਸੀ ਇਸਨੂੰ ਦੇਖਣ........... ਚੰਗੇ ਠਾਠ ਬਾਠ ਵਾਲੇ ਜਾਪਦੇ ਸਨ ਪਰ...... ਪਤਾ ਨਹੀਂ ਕਿਉਂ ਉਨਾਂ ਨੂੰ ਦੇਖਦੇ ਹੀ ਇਸਨੇ ਮੁੰਹ ਘੁਮਾ ਲਿਆ ਤੇ ਕੋਈ ਗੱਲ ਨਾਂ ਕੀਤੀ ਉਹ ਲੋਕ ਕੁਛ ਫਲ ਵੀ ਲੈ ਕੇ ਆਏ ਸੀ ਪਰ ਉਨਾਂ ਦੇ ਜਾਂਦੇ ਹੀ ਇਸਨੇ ਉਹ ਫਲ ਵੀ ਕੂੜੇ ਵਾਲੀ ਬਾਲ੍ਟੀ ਚ ਸੁੱਟ ਦਿਤੇ .....ਉਨਾਂ ਦੇ ਜਾਣ ਤੋਂ ਬਾਅਦ ਵਿਚ ਜਦ ਅਸੀਂ ਪੁਛਿਆ ਤਾਂ ਪਹਿਲਾਂ ਤਾਂ ਰੋ ਪਿਆ ਤੇ ਬਾਦ ਚ ਬੜੇ ਦੁਖੀ ਦਿਲ ਨਾਲ ਕਹਿੰਦਾ......... ਇਨਾਂ ਕਰਕੇ ਮੈਂ ਆਪਣਾ ਸਬ ਕੁਛ ਲੂਟਾ ਦਿਤਾ ਪਰ ਅੱਜ ਮੇਰੀ ਇਸ ਹਾਲਤ ਦੇ ਕੁਛ ਦੋਸ਼ੀ ਇਹ ਵੀ ਨੇ ਜੋ ਆਪਣੇ ਨਿਜੀ ਸਵਾਰਥ ਖਾਤਿਰ ਮੈਨੂੰ ਉਨਾਂ ਦੁਸ਼ਮਣਾ ਕੋਲ ਵੇਚ ਗਏ ਜੋ ਮੇਰੀ ਦਲੀਲ ਤੋਂ ਥਰ ਥਰ ਕੰਬਦੇ ਸਨ ਹੁਣ ਦੀ ਜੋ ਹਾਲਤ ਹੈ ਇਹ ਦੇਖ ਕੇ ਮੈਨੂੰ ਨਹੀਂ ਲਗਦਾ ਕੇ ਜਿਆਦਾ ਦੇਰ ਜਿਉਂਦਾ ਰਹੇ ...............ਮੈਨੂ ਉਸ ਡਾਕਟਰ ਦੇ ਮੂੰਹੋ ਨਿਕਲੀ ਹੋਈ ਇੱਕ ਇੱਕ ਗੱਲ ਸੂਲ ਜਾਪ ਰਹੀ ਸੀ ਤੇ ਪਤਾ ਨਹੀਂ ਕਿਉਂ ਇੰਝ ਲੱਗ ਰਿਹਾ ਸੀ ਕੇ ਮੈਂ ਇਸ ਨੂੰ ਮਰਦੇ ਦੇਖ ਨਹੀਂ ਸਕਦਾ ਹੁਣ ਦਿਲ ਇਹ ਕਿਹ ਰਿਹਾ ਕੇ ਕਿਸੇ ਵੀ ਤਰੀਕੇ ਇਸਨੂੰ ਬਚਾ ਲਵਾਂ ...........................ਹੁਣ ਮੇਰੇ ਕੋਲੋਂ ਉਸਦੀ ਇਹ ਹਾਲਤ ਦੇਖੀ ਨਹੀਂ ਜਾ ਰਹੀ ਸੀ ਪਰ ਜਿਵੇਂ ਹੀ ਮੈਂ ਉਸ ਕੋਲ ਜਾਣਾ ਚਾਹਿਆ ਤਾਂ ਉਸ ਆਪ ਮੈਨੂੰ ਆਪਣੀ ਗਲਵਕੜੀ ਚ ਲੈ ਲਿਆ ਤੇ ਆਖਦਾ............ ਤੈਨੂੰ ਅੱਜ ਟਾਈਮ ਲੱਗਾ .........................ਚੱਲ ਖੈਰ ਹੈ ਤੂੰ ਆ ਗਿਆ ..........ਮੇਰੇ ਬਾਕੀ ਦੇ ਪੁਤਰਾਂ ਨੂੰ ਕਿਹ ਦੇਈਂ ਕੇ ਮੈਂ ਉਨਾਂ ਨੂੰ ਬੜਾ ਯਾਦ ਕਰਦਾ ਆ .....ਇੱਕ ਵਾਰ ਆਪਣੀਆਂ ਨਿਜੀ ਲੜਾਈਆਂ ਛੱਡ ਕੇ ਸਾਰੇ ਮੈਨੂ ਮਿਲ ਜਾਓ .................ਇਨੇਂ ਕਹਿੰਦੇ ਹੀ ਉਸਦੇ ਸਾਹ ਫਿਰ ਉਖੜਨ ਲੱਗ ਪਏ ਤੇ ਮੈਂ ਵੀ ਆਪਣੇ ਹੰਝੂਆਂ ਤੇ ਕਾਬੂ ਨਾ ਰਖ ਪਾਇਆ ਤੇ ਉਸ ਦਾ ਸਾਹਮਣਾ ਵੀ ਨਾ ਕਰ ਪਾਇਆ..... ਪਰ....... ਬਾਹਰ ਨਿਕਲਣ ਵੇਲੇ ਵੀ ਜਦ ਉਸ ਵੱਲ ਮੁੜ ਕੇ ਦੇਖਿਆ ਤਾਂ ਉਹ ਅਜੇ ਵੀ ਮੈਨੂੰ ਦੇਖ ਰਿਹਾ ਸੀ ਤੇ ਆਸ ਲਗਾਈ ਬੈਠਾ ਸੀ ਕੇ ਮੈਂ ਉਸ ਦਾ ਸੁਨੇਹਾ ਉਸਦੇ ਪੁਤਰਾਂ ਤੱਕ ਜਰੁਰ ਪੋਹਂਚਾ ਦੇਵਾਂਗਾ ...........
ਦਸੋ ਜੇ ਕੋਈ ਹੱਲ ਹੈ ਤਾਂ ਮੈਂ ਉਸਨੂੰ ਮਰਣ ਨਹੀਂ ਦੇਣਾ ਚਾਹੁੰਦਾ ..........................
ਤੁਹਾਨੂੰ ਵੀ ਬੇਨਤੀ ਹੈ ਕੇ ਇੱਕ ਵਾਰ ਪੁਤਰ ਹੋਣ ਦੇ ਨਾਤੇ ਜਰੁਰ ਮਿਲ ਆਓ ..................
ਸਤਪਾਲ ਸਿੰਘ ਦੁਗਰੀ
0091 -9356621001

Tuesday, January 25

FATEH MULTIMEDIA

ਪਾਣੀ
ਚ ਮਧਾਣੀ ਘੁਮਾਈ ਜਾਵਾਂ ਇਹ ਮੇਰੀ ਫਿਤਰਤ ਨਹੀ ਹੈ ........
ਸਮਝ ਤੁਸੀਂ ਵੀ ਸਬ ਕੁਛ
ਰਹੇ ਹੋ ਪਰ ਜਾਣ ਬੁਝ ਕੇ ਆਖਾਂ ਉੱਤੇ ਪੱਟੀ ਬੰਨੀ ਹੋਈ ਹੈ......... ਯਾਂ ਬੰਨੀ ਹੋਣ ਦਾ
ਦਿਖਾਵਾ ਕਰ ਰਹੇ ਹੋ
ਮੈਂ ਪੇਹ੍ਲਾਂ ਹੀ ਕਿਹਾ ਹੈ ਕੇ ਸਾਡੀ ਕੋਸ਼ਿਸ਼ ਹੈ ਕੇ ਮਿਲ ਕੇ ਪ੍ਰਚਾਰ ਕੀਤਾ ਜਾਵੇ ............ਪਰ ਇਥੇ ਹੀ ਕੁਛ ਵੀਰ ਹਨ ਜੋ ਜਾਣ ਕੇ ਆਪਸ ਵਿਚ ਵਖਰੇਵਾਂ ਪੈਦਾ ਕਰ ਰਹੇ ਹਨ .......
ਕੇ ਇਹ ਤੇਰਾ ਜਥਾ ਹੈ ........ਇਹ ਮੇਰਾ ਜਥਾ ਹੈ ........ਇਹ ਤੇਰਾ ਗਰੰਥ ਹੈ........ ਇਹ ਮੇਰਾ ਗਰੰਥ ਹੈ ..........ਇਹ ਤੇਰਾ ਗੁਰੂ ਹੈ .......... ਇਹ ਮੇਰਾ ਗੁਰੂ ਹੈ ............ਪਰ ਇਕ ਗਲ ਦਸੋ ਕੀ ਕਦੀ ਗੁਰੂ ਨੇ ਵੀ ਕਿਹਾ ਹੈ ਕੇ ਬਈ ਤੂੰ ਫਲਾਣਾ ਸਿਖ ਹੈਂ ਉਹ ਫਲਾਣਾ ਸਿਖ ਹੈ ਇਹ ਸਿਖਿਆ ਤੇਰੇ ਲਈ ਹੈ ਇਹ ਤੇਰੇ ਲਈ ਹੈ ਗੁਰੂ ਸਾਹਿਬ ਜੀ ਦੀ ਸਿਖਿਆ ਤਾਂ ਸਾਰੀ ਮਾਨਵਤਾ ਲਈ ਇਕ ਹੈ ਪਰ ਅਸੀਂ ਹੀ ਸਿਰਫ ਜੱਫਾ ਮਾਰ ਕੇ ਬੈਠ ਗਏ ਜਿਥੇ ਕੇ ਗੁਰੂ ਸਾਹਿਬ ਜੀ ਦੀ ਸਿਖਿਆ ਨੂੰ ਸੰਸਾਰ ਭਰ ਵਿਚ ਫੈਲਾਣਾ ਸੀ ਪਰ ਉਥੇ ਹੀ ਅਸੀਂ ਆਪਣੀ ਚੋਧਰਾਂ ਖਾਤਿਰ ਭਰਾ ਮਾਰੂ ਜੰਗਾ ਵਿਚ ਫੱਸ ਗਏ
ਗੁਰੂ ਸਾਹਿਬ ਜੀ ਦਾ ਫੁਰਮਾਨ ਹੈ

" ਸਬ ਕੋ ਮੀਤ ਹਮ ਆਪਨ ਕੀਨਾ ਹਮ ਸਾਬਣ ਕੇ ਸਾਜਨ "
ਇਕ ਗਲ ਆਪਣੇ ਆਪ ਨੂੰ ਪੁਛ ਕੇ ਦਸੋ ਕੇ ਕਦੀ ਗੁਰੂ ਦੀ ਮੰਨੀ ਵੀ ਹੈ
ਇਥੇ ਤਾਂ ਉਹੀ ਗੱਲ ਆ ਗਈ
" ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ
ਪਰ ................
ਗੁਰੂ ਦੀ ਨਹੀਂ "
ਪਰ ਇਥੇ ਓਹੀ ਗੁਰੂ ਦੇ ਨਾਮ ਤੇ ਹੋਕਾ ਦੇਣ ਵਾਲੀਆਂ ਦੀਆਂ ਬੜਕਾਂ ਸੁਨੋ
ਆਜਾ ਤੂੰ ਉਥੇ ................
ਤੈਨੂੰ ਦੇਖ ਲਵਾਂਗੇ .............
ਯੇ ਕਰ ਦਿਆਂਗੇ ........... ਵੋ ਕਰ ਦਿਆਂਗੇ .................
ਫਿੱਟ ਲਾਹਨਤ ਆ ਏਹੋ ਜੇਹਾ ਤੇ ...................

FATEH MULTIMEDIA

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜਿਵੇਂ ਕੇ ਆਪ ਜੀ ਅੱਜ ਦੇ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਚਾਹੇ ਉਹ ਡੇਰਾਵਾਦ , ਬਾਬਾਵਾਦ ਦੀ ਗੱਲ ਹੋਵੇ........... ਪਤਿਤਪੁਣੇ ਦੀ ਗੱਲ ਹੋਵੇ.............ਘਰ ਘਰ ਨੂੰ ਤਬਾਹ ਕਰ ਰਹੇ ਨਸ਼ਿਆਂ ਦੀ ਗੱਲ ਹੋਵੇ......... ਜਾਂ ਅਖੋਤੀ ਲੀਡਰ ਸ਼ਿਪ ਦੀ ਗੱਲ ਹੋਵੇ ਜੋ ਆਪਣੇ ਸਵਾਰਥਾਂ ਖਾਤਿਰ ਇਸ ਹੱਦ ਤੱਕ ਡਿਗ ਚੁਕੇ ਹਨ ਕੇ ਉਨਾਂ ਨੂੰ ਆਪਣੇ ਸਵਾਰਥ ਦੇ ਅੱਗੇ ਕੁਛ ਵੀ ਨਜਰ ਹੀ ਨਹੀ ਆ ਰਿਹਾ ........... ਬੇਸ਼ੱਕ ਆਪ ਚਾਹੇ ਅੱਜ ਦੀ ਨੋਜਵਾਨ ਪੀੜੀ ਵੱਲ ਦੇਖ ਲਓ ਜੋ ਕੇ ਆਪਣੇ ਵਿਰਸੇ ਤੋਂ ਲਗਾਤਾਰ ਟੁਟਦੇ ਜਾ ਰਹੇ ਹਨ ............... ਪਰ ਸਾਡੀ ਆਗੂ ਜਮਾਤ ਇਸ ਵੱਲ ਕਿਨਾ ਕੁ ਧਿਆਨ ਦੇ ਰਹੀ ਹੈ ਇਸ ਬਾਰੇ ਬਹੁਤਾ ਦਸਣ ਦੀ ਤਾਂ ਲੋੜ ਨਹੀਂ ਹੈ ਜੋ ਕੇ ਆਪ ਵੀ ਸਬ ਕੁਛ ਦੇਖ ਰਹੇ ਹੋ ..........ਹੁਣ ਗੱਲ ਸਾਹਮਣੇ ਇਹ ਆਉਂਦੀ ਹੈ ਕੇ......... ਜਾਂ ਤਾਂ ਅਖਾਂ ਬੰਦ ਕਰਕੇ ਬੈਠ ਜਾਈਏ ਤੇ ਜੋ ਹੋ ਰਿਹਾ ਹੈ ਹੋਣ ਦੇਈਏ ਤੇ......... ਜਾਂ ਹੱਲ ਇਹ ਬਚਦਾ ਹੈ ਕੇ ਆਪਣੇ ਸਮਾਜ ਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਆਪ ਬਚਾਈਏ ਤੇ ਆਪਣੇ ਅਨਮੋਲ ਵਿਰਸੇ ਤੋਂ ਜਾਣੂ ਕਰਵਾਈਏ ਤਾਂ ਜੋ ਕੇ ਆਉਣ ਵਾਲੇ ਕੱਲ ਨੂੰ ਸਿਰਫ ਪਛਤਾਵਾ ਹੀ ਨਾ ਰਹਿ ਜਾਏ..........
ਇਨਾਂ ਸਬ ਗੱਲਾਂ ਨੂੰ ਮੁਖ ਰਖਦੇ ਹੋਏ ਇਕ ਗਰੁਪ ਤਿਆਰ ਕੀਤਾ ਗਿਆ ਜਿਸਦਾ ਨਾਮ ਫਤਿਹ ਮਲਟੀ ਮੀਡਿਆ ਰਖਿਆ ਗਿਆ ਜੋ ਕੇ ਆਧੁਨਿਕ ਤਕਨੀਕ ਨਾਲ ਇਨਾਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ
ਇਸ ਗਰੁਪ ਵਲੋਂ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ ਉਹ ਆਪ ਜੀ ਇੰਟਰਨੇਟ ਤੇ ਰੋਜਾਨਾ ਦੇਖ ਸਕਦੇ ਹੋ
ਫਤਿਹ ਮਲਟੀ ਮੀਡਿਆ ਵਲੋਂ ਚੱਲ ਰਹੇ ਕੁਛ ਉਪਰਾਲੇ ਆਪ ਜੀ ਉਪਰ ਲਿੰਕ ਕੀਤੀ ਹੋਈ ਫੋਟੋ ਵਿਚ ਦੇਖ ਸਕਦੇ ਹੋ ਤੇ ਇਨਾਂ ਵਿਚੋਂ ਕੋਈ ਵੀ ਸੇਵਾ ਦਾ ਮੋਕਾ ਦੇਣ ਲਈ ਦਿਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਜੀ ਤੇ ਵੀਡੀਓ ਦੇਖਣ ਲਈ ਦਿਤੇ ਹੋਏ ਬਲੋਗ ਸਪੋਟ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਜੀ ........
ਆਪ ਸਬ ਦੇ ਸਹਿਯੋਗ ਦੀ ਲੋੜ ਹੈ ਜੀ .........................
ਸਤਪਾਲ ਸਿੰਘ ਦੁਗਰੀ ..........0091 -9356621001
ਕੁਲਵੰਤ ਸਿੰਘ ਮੋਗਾ .............0091 - 9872242505
ਮਨਦੀਪ ਸਿੰਘ ਖਾਲਸਾ .........0091 -9872281325

sabat surat roop tera

ਬਾਬੇ ਬਣਨ ਦੀ ਡਿਗਰੀ ,ਸਤਪਾਲ ਸਿੰਘ ਦੁਗਰੀ

PRCHAR KE VAPAR

Saturday, January 22

ਫਤਿਹ ਮਲਟੀਮੀਡਿਆ ਵਲੋਂ ਮਾਡਲ ਗ੍ਰਾਮ ਦੇ ਗੁਰਦਵਾਰਾ ਸਾਹਿਬ ਵਿਚ ਧਾਰਮਿਕ
ਫਿਲਮ ਦਿਖਾਈ ਗਈ ਅਤੇ
ਸਵਾਲ ਜਵਾਬ ਦਾ ਪ੍ਰੋਗ੍ਰਾਮ ਕੀਤਾ ਗਿਆ ਅਤੇ ਸਹੀ ਜਵਾਬ ਦੇਣ ਵਾਲੇ ਬਚਿਆਂ ਨੂੰ ਇਨਾਮ ਦੇ ਕੇ ਓਨਾਂ ਦੀ ਹੋਂਸਲਾ ਅਫਜਾਈ ਕੀਤੀ ਗਈ
ਜੇ ਆਪ ਜੀ ਵੀ ਚਾਹੁੰਦੇ ਹੋ ਕੇ ਆਪ ਜੀ ਦੇ ਨਗਰ ਜਾਂ ਪਿੰਡ ਸ਼ੇਹਰ ਵਿਚ ਏਹੋ ਜੇਹੇ ਉਪਰਾਲੇ ਕੀਤੇ ਜਾਣ ਤਾਂ ਇਹ ਦਿਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਜੀ
09356621001 09872242505

ਗੁਰਦਵਾਰਾ ਮਾਇਆ ਨਗਰ ਵਿਚ ਹੋਏ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਤੇ ਗਾਏ ਦੀਵਾਨ ਦੋਰਾਨ











ਗੁਰਦਵਾਰਾ ਮਾਇਆ ਨਗਰ ਵਿਚ ਹੋਏ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਤੇ ਗਾਏ ਦੀਵਾਨ ਦੋਰਾਨ
ਸੁਖਮਨੀ ਸਾਹਿਬ ਜੀ ਦੇ ਪਾਠ ਵਿਚੋਂ ਸਵਾਲ ਜਵਾਬ ਦੀਆਂ
ਅਤੇ ਬਚਿਆਂ ਕੇ ਕਵਿਤਾਂਵਾਂ ਮੁਕਾਬਲੇ ਦੀਆਂ ਕੁਛ ਤਸਵੀਰਾਂ

ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ

ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਵਾਲਿਆਂ ਤੇ, ਲਗਦੇ ਪਏ ਜੁਰਮਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ

ਇਹ ਪੰਜ ਦਰਿਆਵਾਂ ਦੀ ਧਰਤੀ ਸੀ , ਤਾਂ ਹੀ ਪੰਜਾਬ ਇਨੂੰ ਕਹਿੰਦੇ ਸੀ
...ਇਸ ਪੰਜ ਦਰਿਆਵਾਂ ਦੀ ਧਰਤੀ ਤੇ , ਸਾਰੇ ਮਿਲ ਕੇ ਪੰਜਾਬੀ ਰਹਿੰਦੇ ਸੀ
ਅਸੀਂ ਮਿਲ ਕੇ ਨਾਂ ਰਹੇ, ਇਹੀ ਗਲਤੀ ਸੀ , ਤਾਂ ਹੀ ਪੰਜ -ਆਬ ਵੀ ਅੱਜ ਬੇਗਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ........................................

ਇਸ ਗੁਰੂਆਂ ਪੀਰਾਂ ਦੀ ਧਰਤੀ ਤੇ , ਨਸ਼ਾ ਹੱਦ ਤੋਂ ਵੀ ਵਧ ਹੋ ਰਿਹਾ ਹੈ
ਲੁਟਣ ਵਾਲੇ ਇਸਨੂੰ ਲੁੱਟੀ ਜਾਂਦੇ ,ਨੋਜਵਾਨ ਤਾਂ ਪੰਜਾਬ ਦਾ ਸੋ ਰਿਹਾ ਹੈ
ਕਈਆਂ ਨੂੰ ਡੱਕ ਲਿਆ ਨਸ਼ਿਆਂ ਨੇ, ਤੇ ਕਈਆਂ ਨੂੰ ਡੱਕਿਆ ਕੈਦ ਖਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ...............................

ਜੇ ਇਦਾਂ ਹੀ ਸੁੱਤੇ ਰਹੇ ਅਸੀਂ ,ਤਾਂ ਪੰਜਾਬ ਨੇ ਇੱਕ ਦਿਨ ਮੁਕ ਜਾਣਾ
ਪਾਣੀ ਵੰਡ ਦੇ ਗੁਆਂਡੀ ਦੇਸ਼ਾਂ ਨੂੰ, ਪਾਣੀ ਪੰਜਾਬ ਦਾ ਜਮਾਂ ਹੀ ਸੁਕ ਜਾਣਾ
ਬਣਕੇ ਆਪਣੇ ਤੇ ਵੰਡਦੇ ਗੈਰਾਂ ਨੂੰ .ਉਹ ਆਪਣੇ ਨਹੀਂ ਬੇਗਾਨੇ ਨੇ
ਨਿਰਾਸ਼ ਹੋ ਕੇ ਸਤਪਾਲ ਨੇ ਕਹ ਦਿਤਾ , ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ

ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਵਾਲਿਆਂ ਤੇ, ਲਗਦੇ ਪਏ ਜੁਰਮਾਨੇ ਨੇ

ਸਤਪਾਲ ਸਿੰਘ ਦੁਗਰੀ
0091 -9356621001
ਅੱਜ ਸਵੇਰ ਦਾ ਹੀ ਵਾਕਿਆ ਹੈ ਜੀ..................... ਮੈਂ ਬਾਜਾਰ ਜਾ ਰਿਹਾ ਸੀ ਕੁਛ ਕੰਮ ਨਾਲ
ਇੱਕ ਕਾਰ ............. ਜਿਸਦੇ ਪਿਛੇ ਵੱਡਾ ਕਰਕੇ ਕਾਰ ਸੇਵਾ ਲਿਖਿਆ ਹੋਇਆ ਸੀ..... ਜੋਰ ਜੋਰ ਦੀ ਹੋਰਨ ਮਾਰਦੀ ਹੋਈ ਸਾਰਿਆਂ ਨੂੰ ਪਿਛਾਂ ਕਰਦੀ ਹੋਈ ਭ੍ਜ੍ਦੀ ਜਾ ਰਹੀ ਸੀ ......................
ਜਿਨਾਂ ਜਿਨਾਂ ਨੂੰ ਉਹ ਹੋਰਨ ਮਾਰ ਮਾਰ ਕੇ ਪਿਛੇ ਕਰ ਰਹੀ ਸੀ...... ਕਈ ਤਾਂ ਵਿਚੋਂ ਗਾਲਾਂ ਕਢ ਰਹੇ ਸੀ ਤੇ... ਕਈ ...ਵਿਚੋਂ ਕਹ ਰਹੇ ਸੀ ਕੇ ............ ਜਾਂ ਤਾਂ ਬਾਬਿਆਂ ਨੂੰ ਅੱਗ ਲੱਗੀ ਆ ਤੇ ਜਾਂ ਅੱਗ ਬੁਝਾਨ ਚੱਲੇ ਆ
ਅੱਗੇ ਲਾਈਟਾਂ ਵਾਲਾ ਚੋਂਕ ਸੀ ਤੇ ਲਾਇਟ ਵੀ ਲਾਲ ਹੋ ਚੁਕੀ ਸੀ ਜੋ ਕੇ ਰੁਕਣ ਦਾ ਇਸ਼ਾਰਾ ਕਰ ਰਹੀ ਸੀ ਪਰ ਉਸਨੇ ਉਸ ਇਸ਼ਾਰੇ ਦੀ ਵੀ ਪਰਵਾਹ ਕੀਤੇ ਬਗੇਰ ਚੋਂਕ ਜਿੱਦਾਂ ਹੀ ਪਾਰ ਕੀਤਾ ਤਾਂ ਅੱਗੇ ਖੜੇ ਹੁਏ ਟ੍ਰੇਫ਼ਿਕ ਪੁਲਿਸ ਮੁਲਾਜਮ ਨੇ ਉਸਨੂੰ ਰੋਕ ਲਿਆ ਤੇ ਉਸਨੂੰ ਕਾਗਜ ਦਿਖਾਣ ਲਈ ਕਿਹਾ ਤਾਂ ਅੱਗੋਂ ਕਾਗਜ ਦਿਖਾਣ ਦੀ ਬਜਾਏ ਉਤੋਂ ਰੋਅਬ ਨਾਲ ਕਹਿੰਦਾ
ਜਾਣਦਾ ਆ ਕਿਦੀ ਗੱਡੀ ਆ
ਮੇਰਾ ਟਾਈਮ ਨਾ ਖਰਾਬ ਕਰ ਮੈਂ ਅੱਗੇ ਹੀ ਲੇਟ ਹੋ ਰਿਹਾ............... ਇਹ ਸਾਰਾ ਕੁਛ ਹੋਰ ਲੋਕ ਵੀ ਦੇਖ ਰਹੇ ਸੀ ਜੋ ਕੇ ਉਸੇ ਹੀ ਚੋਂਕ ਤੇ ਖੜੇ ਸੀ
ਹੁਣ ਪੁਲਿਸ ਮੁਲਾਜਮ ਦੁਚਿਤੀ ਜੇਹੀ ਦਿਖਾ ਰਿਹਾ ਸੀ ਕੇ ਇਸਨੂੰ ਜਾਣ ਦਿਆਂ ਕੇ ਰੋਕਾਂ.............. ਕਿਉਂ ਕੇ ਲੋਕ ਵੀ ਦੇਖ ਰਹੇ ਸੀ
ਥੋੜੀ ਜੇਹੀ ਕੜਕਵੀਂ ਅਵਾਜ ਚ ਕਹਿੰਦਾ......... ਤੁਹਾਨੂੰ ਇਹ ਸਿਗਨਲ ਨਜਰ ਨਹੀਂ ਆਉਂਦਾ................. ਆ ਬਾਕੀ ਲੋਕ ਬੇਵਕੂਫ਼ ਆ ਜਿਹੜੇ ਖੜੇ ਆ
ਅੱਗੋਂ ਫਿਰ ਗੱਡੀ ਡ੍ਰਾਇਵ ਕਰ ਰਿਹਾ ਬੰਦਾ ਕਹਿੰਦਾ ਦੇਖ ਇਵੇਂ ਪਰੇਸ਼ਾਨ ਨਾ ਕਰ ਮੈਂ ਤੇਨੂੰ ਕਹੀ ਜਾਨਾ ਮੈਂ ਪਹਿਲਾਂ ਹੀ ਬੜਾ ਲੇਟ ਆਂ....... ਅੱਗੇ ਮਹਾਪੁਰਸ਼ਾਂ ਨੂੰ ਲੈਣ ਚਲਾਂ ਉਹ ਉਡੀਕਦੇ ਹੋਣੇ ਆ
ਜੇ ਬੋਹ੍ਤੀ ਗੱਲ ਆ ਤੇ ਰੁਕ........... ਤੇਰੀ ਗੱਲ ਕਰਾ ਦੇਂਦਾ ਆ ਮਹਾਪੁਰਸ਼ਾਂ ਨਾਲ
ਏਨਾ ਕਹ ਕੇ ਉਨੇ ਨਾਲ ਹੀ ਫੋਨ ਕੰਨ ਤੇ ਲਾ ਲਿਆ ਤੇ ਲੱਗ ਪਿਆ ਗਲਾਂ ਕਰਣ ........
ਹਾਂਜੀ ਬਾਬਾ ਜੀ ਮੈਂ ਤੁਹਾਨੂੰ ਹੀ ਲੈਣ ਆ ਰਿਹਾ ਜੀ...... ਇਹ ਰਾਹ ਚ ਕੋਈ ਚੋਂਕ ਆ ਇਨਾਂ ਨੇ ਰੋਕਿਆ ਹੋਇਆ ਆ ਪੁਲਿਸ ਵਾਲਿਆਂ ਨੇ .............ਆ ਇੱਕ ਮਿੰਟ ਗੱਲ ਕਰੋ ਜੀ
ਪਹਿਲਾਂ ਤਾਂ ਮੁਲਾਜਮ ਗੱਲ ਨਾ ਕਰੇ ਜਦ ਉਸਨੇ ੨ -੩ ਵਾਰ ਕਿਹਾ ਤਾਂ ਉਸਨੇ ਫੋਨ ਕੰਨ ਤੇ ਲਾ ਲਿਆ ਜਿੱਦਾਂ ਹੀ ਉਸਨੇ ਗੱਲ ਸ਼ੁਰੂ ਕੀਤੀ ਤਾਂ ਅੱਗੋਂ ਮੁਲਾਜਮ ਦੀ ਇੱਕ ਵੀ ਗੱਲ ਸੁਣੇ ਬਗੇਰ ਬਾਬੇ ਦੀ ਬੋਲੀ ਸੁਣੋ
ਕੀ ਨਾਮ ਆ ਬਈ ਤੇਰਾ ਤੇ ਕਿਹੜੀ ਡਿਵਿਸਨ ਪੈਂਦੀ ਆ ਤੈਨੂੰ
ਤੈਨੂੰ ਨਹੀ ਪਤਾ ਕੇ ਗੱਡੀ ਕਿਦੀ ਆ ਹੁਣ ਇਕ ਵਾਰ ਤੈਨੂੰ ਕਹ ਦਿਤਾ ਕੇ ਗੱਡੀ ਤੋਰ ਦੇ ਨਹੀਂ ਤਾਂ ਆਪੇ ਹੀ ਦੇਖਦਾ ਫਿਰੇਂਗਾ
ਬੱਸ ਇਨਾਂ ਕਹਨ ਦੀ ਦੇਰ ਸੀ ਉਸ ਵਿਚਾਰੇ ਨੇ ਪਹਿਲਾਂ ਤਾਂ ਆਲੇ ਦੁਆਲੇ ਨਜਰ ਕਤਰਾਈ ਤੇ ਮੁੜ ਕੇ ਡ੍ਰਾਈਵਰ ਨੂੰ ਕਹਿੰਦਾ
ਜਾ ਲੈ ਜਾ ਗੱਡੀ ...........ਹੋਰ ਕੁਛ ਨਾ ਬੋਲਿਆ
ਨਾਲ ਖੜੇ ਹੋਏ ਲੋਕ ਇਹੀ ਦੇਖ ਰਹੇ ਸੀ ਅੱਜ ਦੀ ਸਬ ਤੋਂ ਵਧ ਵਿਗੜੀ ਹੋਈ ਦਸ਼ਾ ਦਾ ਕਾਰਣ ਇੱਕ ਤਾਂ ਸਾਡਾ ਲਚਰ ਕਾਨੂਨ ਆ ਤੇ ਦੂਜਾ ਇਹ ਗੁੰਡੇ ਬਾਬੇ..............................
ਸਾਰੇ ਨਿਯਮਾਂ ਨੂੰ ਟਿਚ ਜਾਂਦੇ ਨੇ...........
ਹੁਣ ਲੋਕ ਸੋਚ ਰਹੇ ਸੀ ਕੇ ਸਚੀ ਹੀ ਮੁਲਾਜਮ ਕਹਿੰਦਾ ਸੀ ਕੇ ਆ ਲੋਕ ਬੇਵਕੂਫ਼ ਖੜੇ ਆ
ਸਤਪਾਲ ਸਿੰਘ ਦੁਗਰੀ
09356621001

LIONS LED BY A SHEEP



ਸਿਖ ਕੋਮ ਨੇ ਨਹੀਂ ਕਿਸੇ ਤੋਂ ਮਾਤ ਖਾਦੀ, ਇਸਨੂੰ ਜੇਕਰ ਮਰਵਾਇਆ ਤਾਂ ਆਗੂਆਂ ਨੇ

Friday, January 21