MemberShip Form

Contact

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ ਜੀ !!


ਜਿਵੇਂ ਕਿ ਆਪ ਜੀ ਅੱਜ ਦੇ ਪੰਜਾਬ ਦੇ ਹਾਲਾਤ ਦੇਖ ਹੀ ਰਹੇ ਹੋ ਚਾਹੇ ਉਹ ਡੇਰਾਵਾਦ,ਬਾਬਾਵਾਦ ਦੀ ਗੱਲ ਹੋਵੇ........... ਪਤਿਤਪੁਣੇ ਦੀ ਗੱਲ ਹੋਵੇ.............
ਘਰ ਘਰ ਨੂੰ ਤਬਾਹ ਕਰ ਰਹੇ ਨਸ਼ਿਆਂ ਦੀ ਗੱਲ ਹੋਵੇ.........
ਜਾਂ ਅਖੋਤੀ ਲੀਡਰਸ਼ਿਪ ਦੀ ਗੱਲ ਹੋਵੇ ਜੋ ਆਪਣੇ ਸਵਾਰਥਾਂ ਖਾਤਿਰ ਇਸ ਹੱਦ ਤੱਕ ਡਿਗ ਚੁਕੇ ਹਨ ਕਿ ਉਨਾਂ ਨੂੰ ਆਪਣੇ ਸਵਾਰਥ ਦੇ ਅੱਗੇ ਕੁਛ ਵੀ ਨਜਰ ਹੀ ਨਹੀ ਆ ਰਿਹਾ ...........
ਬੇਸ਼ੱਕ ਆਪ ਚਾਹੇ ਅੱਜ ਦੀ ਨੋਜਵਾਨ ਪੀੜੀ ਵੱਲ ਦੇਖ ਲਓ ਜੋ ਕੇ ਆਪਣੇ ਵਿਰਸੇ ਤੋਂ ਲਗਾਤਾਰ ਟੁਟਦੇ ਜਾ ਰਹੇ ਹਨ ........
ਪਰ ਸਾਡੀ ਆਗੂ ਜਮਾਤ ਇਸ ਵੱਲ ਕਿਨਾ ਕੁ ਧਿਆਨ ਦੇ ਰਹੀ ਹੈ ਇਸ ਬਾਰੇ ਬਹੁਤਾ ਦਸਣ ਦੀ ਤਾਂ ਲੋੜ ਨਹੀਂ ਹੈ ਜੋ ਕਿ ਆਪ ਵੀ ਸਬ ਕੁਛ ਦੇਖ ਰਹੇ ਹੋ ..........

ਹੁਣ ਗੱਲ ਸਾਹਮਣੇ ਇਹ ਆਉਂਦੀ ਹੈ ਕਿ...
  • ਜਾਂ ਤਾਂ ਅਖਾਂ ਬੰਦ ਕਰਕੇ ਬੈਠ ਜਾਈਏ ਤੇ ਜੋ ਹੋ ਰਿਹਾ ਹੈ ਹੋਣ ਦੇਈਏ ਤੇ.........
  • ਜਾਂ ਹੱਲ ਇਹ ਬਚਦਾ ਹੈ ਕਿ ਆਪਣੇ ਸਮਾਜ ਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਆਪ ਬਚਾਈਏ ਤੇ ਆਪਣੇ ਅਨਮੋਲ ਵਿਰਸੇ ਤੋਂ ਜਾਣੂ ਕਰਵਾਈਏ ਤਾਂ ਜੋ ਕੇ ਆਉਣ ਵਾਲੇ ਕੱਲ ਨੂੰ ਸਿਰਫ ਪਛਤਾਵਾ ਹੀ ਨਾ ਰਹਿ ਜਾਏ..........
ਇਨਾਂ ਸਬ ਗੱਲਾਂ ਨੂੰ ਮੁਖ ਰਖਦੇ ਹੋਏ ਇਕ ਗਰੁਪ ਤਿਆਰ ਕੀਤਾ ਗਿਆ ਜਿਸਦਾ ਨਾਮ ਫਤਿਹ ਮਲਟੀਮੀਡਿਆ ਰਖਿਆ ਗਿਆ ਜੋ ਕਿ ਆਧੁਨਿਕ ਤਕਨੀਕ ਨਾਲ ਇਨਾਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ

ਇਸ ਗਰੁਪ ਵਲੋਂ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ ਉਹ ਆਪ ਜੀ ਇੰਟਰਨੇਟ ਤੇ ਰੋਜਾਨਾ ਦੇਖ ਸਕਦੇ ਹੋ
ਫਤਿਹ ਮਲਟੀਮੀਡਿਆ ਵਲੋਂ ਚੱਲ ਰਹੇ ਕੁਛ ਉਪਰਾਲੇ ਆਪ ਜੀ ਫੋਟੋ ਵਿਚ ਦੇਖ ਸਕਦੇ ਹੋ ਤੇ ਇਨਾਂ ਵਿਚੋਂ ਕੋਈ ਵੀ ਸੇਵਾ ਦਾ ਮੋਕਾ ਦੇਣ ਲਈ ਦਿਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਜੀ ........






ਆਪ ਸਬ ਦੇ ਸਹਿਯੋਗ ਦੀ ਲੋੜ ਹੈ ਜੀ ........


ਧੰਨਵਾਦ  ਸਹਿਤ,
ਦਾਸ

ਸਤਪਾਲ ਸਿੰਘ ਦੁਗਰੀ ..........0091 -9356621001
ਕੁਲਵੰਤ ਸਿੰਘ ਮੋਗਾ .............0091 - 9872242505
ਮਨਦੀਪ ਸਿੰਘ ਖਾਲਸਾ .........0091 -9872281325