ਪੰਜਾਬ ਦਿ ਵਿਗੜਦੀ ਹਾਲਤ ਅਤੇ ਪੰਜਾਬੀ ਬੋਲੀ ਦੀ ਗਵਾਚਦੀ ਹੋਈ ਪਹਿਚਾਨ ਨੂੰ ਵੇਖ ਕੇ, ਦਿਲ ਵਿਚੋ ਨਿਕਲੀ ਇੱਕ ਹੂਕ.............

ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਵਾਲਿਆਂ ਤੇ, ਲਗਦੇ ਪਏ ਜੁਰਮਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਇਹ ਪੰਜ ਦਰਿਆਵਾਂ ਦੀ ਧਰਤੀ ਸੀ , ਤਾਂ ਹੀ ਪੰਜਾਬ ਇਨੂੰ ਕਹਿੰਦੇ ਸੀ
ਇਸ ਪੰਜ ਦਰਿਆਵਾਂ ਦੀ ਧਰਤੀ ਤੇ , ਸਾਰੇ ਮਿਲ ਕੇ ਪੰਜਾਬੀ ਰਹਿੰਦੇ ਸੀ
ਅਸੀਂ ਮਿਲ ਕੇ ਨਾਂ ਰਹੇ ਇਹੀ ਗਲਤੀ ਸੀ , ਤਾਂ ਹੀ ਪੰਜ -ਆਬ ਵੀ ਅੱਜ ਬੇਗਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ........................................
ਇਸ ਗੁਰੂਆਂ ਪੀਰਾਂ ਦੀ ਧਰਤੀ ਤੇ , ਨਸ਼ਾ ਹੱਦ ਤੋਂ ਵੀ ਵਧ ਹੋ ਰਿਹਾ ਹੈ
ਲੁਟਣ ਵਾਲੇ ਇਸਨੂੰ ਲੁੱਟੀ ਜਾਂਦੇ , ਨੋਜਵਾਨ ਤਾਂ ਪੰਜਾਬ ਦਾ ਸੋ ਰਿਹਾ ਹੈ
ਕਈਆਂ ਨੂੰ ਡੱਕ ਲਿਆ ਨਸ਼ਿਆਂ ਨੇ ਤੇ ਕਈਆਂ ਨੂੰ ਡੱਕਿਆ ਕੈਦ ਖਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ ...............................
ਜੇ ਇਦਾਂ ਹੀ ਸੁੱਤੇ ਰਹੇ ਅਸੀਂ , ਤਾਂ ਪੰਜਾਬ ਨੇ ਇੱਕ ਦਿਨ ਮੁਕ ਜਾਣਾ
ਪਾਣੀ ਵੰਡ ਦੇ ਗੁਆਂਡੀ ਦੇਸ਼ਾਂ ਨੂੰ, ਪਾਣੀ ਪੰਜਾਬ ਦਾ ਜਮਾਂ ਹੀ ਸੁਕ ਜਾਣਾ
ਬਣਕੇ ਆਪਣੇ ਤੇ ਵੰਡਦੇ ਗੈਰਾਂ ਨੂੰ ਉਹ ਆਪਣੇ ਨਹੀਂ ਬੇਗਾਨੇ ਨੇ
ਨਿਰਾਸ਼ ਹੋ ਕੇ ਸਤਪਾਲ ਨੇ ਕਹਿ ਦਿਤਾ , ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਪੰਜਾਬ ਦੇ ਸਕੂਲਾਂ ਚ ਪੰਜਾਬੀ ਬੋਲਣ ਵਾਲਿਆਂ ਤੇ, ਲਗਦੇ ਪਾਏ ਜੁਰਮਾਨੇ ਨੇ
ਆਪ ਜਾਗੋ ਤੇ ਜਗਾਓ ਆਪਣੀ ਅਣਖ ਨੂੰ, ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਇਹ ਸੁਤਿਆਂ ਰਹਿਣ ਦੇ ਹੀ ਹਰਜਾਨੇ ਨੇ
ਧੰਨਵਾਦ ਸਹਿਤ,
ਫਤਿਹ ਮਲਟੀਮੀਡਿਆ
ਸ. ਸਤਪਾਲ ਸਿੰਘ
+91-9356621001, +91-9872281325